ਸ਼ਹਾਦਤ ਸ਼ਬਦ ਨੂੰ ਗੁਰੂ ਅਰਜਨ ਦੇਵ ਜੀ ਨੇ ਜਨਮ ਦਿੱਤਾ।
ਗੁਰੂ ਅਰਜਨ ਦੇਵ ਜੀ
ਸ਼ਹਾਦਤ ਜਨਮ ਜੋ ਪਹਿਲਾਂ ਸਿਰਫ ਕਿਤਾਬੀ ਸੀ ਉਸਦੇ ਜਨਮ ਦਾਤਾ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਹਨ।
ਤਖਤ ਬੈਠਾ ਅਰਜੁਨ ਗੁਰੂ ਸਤਿਗੁਰ ਕਾ ਖਿਵੈ ਚੰਦੋਆ।।
ਉਗਵਣਹੁ ਤੈ ਆਥਵਣਹੁ ਚਹੁੰ ਚੱਕੀ ਕੀਅਨ ਲੋਆ।।
ਜਿਨੀ ਗੁਰੂ ਨਾ ਸੇਵਿਓ ਮਨਮੁਖਾਂ ਪਾਇਆ ਮੋਆ।।
ਦੂਣੀ ਚਊਣੀ ਕਰਾਮਾਤ ਸਚੇ ਕਾ ਸੱਚਾ ਢੋਆ।।
ਚਾਰੇ ਜਾਗੇ ਚਹੁੰ ਜੁਗੀ ਪੰਚਾਇਣ ਆਪੇ ਹੋਆ।। (ਵਾਰ ਸੱਤਾ ਬਲਵੰਡ)
ਪੰਚਾਇਣ ਆਪੇ ਹੋਆ ਨੇ ਸਿੱਖਾ ਦੇ ਪੰਚ ਤੀਰਥ ਸ੍ਰੀ ਅਮ੍ਰਿਤਸਰ ਜੀ, ਸੰਤੋਖ ਸਰ, ਰਾਮਸਰ ਸਰੋਵਰ, ਤਰਨ ਤਾਰਨ ਸਰੋਵਰ, ਗੰਗਸਰ ਕਰਤਾਰਪੁਰ ਤੇ ਅੱਗੇ ਸਿੱਖੀ ਦੇ ਪੰਜ ਮੂਲ ਧਰਮ ਗ੍ਰੰਥ, ਧਰਮ ਤੀਰਥ, ਧਰਮ ਜਥੇਬੰਦੀ, ਧਰਮ ਦਾ ਖਜਾਨਾ, ਧਰਮ ਮੰਦਰ। ਪੰਜ ਵਾਰਾਂ- ਵਾਰ ਗਾਊੜੀ ਮਹਲਾ ੫, ਵਾਰ ਗੂਜਰੀ ਮ. ੫, ਵਾਰ ਜੈਤਸਰੀ ਮ. ੫, ਵਾਰ ਮਾਰੂ ਡੱਖਣੇ ਮ. ੫, ਵਾਰ ਬਸੰਤ ਕੀ ਮ. ੫। ਗੁਰਤਾ ਵਿਚ ਪੰਜ ਹਿੱਸੇ ਆਪ ਗੁਰੂ, ਪਿਤਾ ਗੁਰੂ, ਨਾਨਾ ਗੁਰੂ, ਪੁੱਤ੍ਰ ਗੁਰੂ, ਪੋਤਰਾ ਗੁਰੂ, ਪ੍ਰੋੜਤਾ ਗੁਰੂ। ਸ਼ਹੀਦੀ ਵੰਸ਼ ਦੇ ਬਾਨੀ- ਆਪ ਸ਼ਹੀਦ, ਪ੍ਰੋਤਾ ਸ਼ਹੀਦ, ਪੜੋਤ੍ਰਾ ਸ਼ਹੀਦ ਤੇ ਹਜੂਰ ਦੇ ਨੱਤੇ ਚਾਰ ਸਾਹਿਬਜ਼ਾਦੇ ਸ਼ਹੀਦ, ਆਪ ਦੀ ਪੋਤ ਨੂੰਹ ਪੁਜਯ ਮਾਤਾ ਗੁਜਰ ਕੌਰ ਸ਼ਹੀਦ। ‘’ਸ਼ਹੀਦਾਂ ਦੇ ਸਿਰਤਾਜ’’ ‘ਸ਼ਹੀਦਾਂ ਦੇ ਸਰਬੰਸ ਦੇ ਮੋਢੀ’ ‘ ਸੋਢੀਆਂ ਦੇ ਅਗਲੇ ਸੋਢੀ’ ਪਾਤਸ਼ਾਹ ਨੇ ਗੁਰੂ ਰਾਮਦਾਸ ਪਾਤਿਸ਼ਾਹ ਦੇ ਗ੍ਰਹਿ ਵਿਖੇ ਮਾਤਾ ਭਾਨੀ ਜੀ ਦੀ ਕੁੱਖੋਂ ਵੈਸਾਖ ਵਦੀ ੭ ਸੰਮਤ ੧੬੨੦ ਬਿ. ਮੁ: ੧੫੬੩ ਈ. ੧੫ ਅਪ੍ਰੈਲ ਨੂੰ ਗੋਇੰਦਵਾਲ ਜ਼ਿਲ੍ਹਾ ਅਮ੍ਰਿਤਸਰ ਵਿਖੇ ਪ੍ਰਗਟਣਾ ਕੀਤਾ। ਇਥੇ ਨਾਨਾ ਤੀਜੇ ਨਾਨਕ ਗੁਰੂ ਅਮਰਦਾਸ ਪਾਤਸ਼ਾਹ ਨੇ ਇਸ ਉਤਰਾਧਿਕਾਰੀ ਨੂੰ ਗੁਰਮੁਖੀ, ਸੰਸਕ੍ਰਿਤ, ਅਰਬੀ, ਫਾਰਸੀ ਤੇ ਗੁਰਮਤਿ ਸੰਗੀਤ ਦਾ ਗਿਆਤਾ ਬਣਾਇਆ। ਪਾਤਸ਼ਾਹਾਂ ਕਾ ਪਾਤਸ਼ਾਹ ਜਦੋਂ ਦੋਵੇਂ ਨਾਨਕ ਗੁਰੂ ਅਮਰਦਾਸ ਜੀ ਤੇ ਗੁਰੂ ਰਾਮਦਾਸ ਜੀ ਦੀ ਛੱਤਰ ਛਾਇਆ ਹੇਠ ਜਵਾਨ ਹੋਇਆ ਤਾਂ ਗ੍ਰਿਹਸਤ ਜੀਵਨ ਅੰਦਰ ਪ੍ਰਵੇਸ਼ ਕਰਦੇ ਮਾਤਾ ਰਾਮ ਦੇਵੀ ਜੀ ਨਾਲ ਪਾਤਸ਼ਾਹ ਦਾ ਵਿਆਹ ਹੋਇਆ ਵਿਆਹ ਦੇ ਕੁਝ ਸਾਲ ਬਾਅਦ ਹੀ ਮਾਤਾ ਜੀ ਪ੍ਰਲੋਕ ਗਮਨ ਕਰ ਗਏ ਗ੍ਰਿਹਸਤ ਨੂੰ ਅਗਾਂਹ ਵਧਾਉਂਦੇ ਮਾਤਾ ਗੰਗਾ ਜੀ ਸੰਗ ੧੬੩੬ ਬਿ. ਨੂੰ ਪਾਤਸ਼ਾਹ ਦਾ ਦੂਸਰਾ ਆਨੰਦ ਕਾਰਜ ਹੋਇਆ। ਜਿਹਨਾਂ ਦੀ ਭਾਗਾਂ ਭਰੀ ਕੁੱਖ ਵਿਚੋਂ ਗੁਰੂ ਨਾਨਕ ਦੀ ਗੱਦੀ ਦੇ ਛੇਵੇਂ ਵਾਰਿਸ ਗੁਰੂ ਹਰਗੋਬਿੰਦ ਸਾਹਿਬ ਜੀ ੧੬੫੨ ਬਿ. ਨੂੰ ਪ੍ਰਗਟ ਹੋਏ। ਪਿਤਾ ਗੁਰੂ ਜੀ ਤੋਂ ਗੁਰਤਾਗੱਦੀ ਭਾਦ੍ਰੋਂ ਸੁਦੀ ੨ ਸੰ. ੧੬੩੮ ਬਿ. ਮੁ. ੧੫੮੧ ਨੂ ਪ੍ਰਾਪਤ ਹੋਈ। ਕਈ ਪ੍ਰਚਾਰਕ ਤੇ ਲਿਖਾਰੀ ਇਹ ਲਿਖਦੇ ਹਨ ਕਿ ਗੁਰਤਾਗੱਦੀ ਉਸਨੂੰ ਮਿਲੀ ਜਿਸਨੇ ਸੇਵਾ ਕੀਤੀ ਨਹੀਂ ਭਾਈ ਦੋਹਤਾ ਤਾਂ ਬਾਬਾ ਪ੍ਰਿਥੀਆ ਵੀ ਹੈ ਬਾਬਾ ਮਹਾਂ ਦੇਵ ਵੀ ਹੈ। ਸੇਵਾ ਭਾਵਨਾ ਤਾਂ ਨਾਨੇ ਪ੍ਰਤੀ ਤੇ ਪਿਤਾ ਪ੍ਰਤੀ ਉਹਨਾਂ ਦੀ ਵੀ ਪੂਰੀ ਹੋਵੇਗੀ ਫਿਰ ਉਹਨਾਂ ਤੇ ਨਜਰ ਕਿਉਂ ਨਾ ਪਈ? ਉਹ ਵੀ ਉਥੇ ਹੀ ਉਸੇ ਹੀ ਵਿਹੜੇ ਵਿਚ ਇੱਕਠੇ ਹੀ ਖੇਡਦੇ ਸਨ। ਪਰ ਅਰਜੁਨ ਦੇਵ ਜੀ ਨੂੰ ਦੇਖਦੇ ਹੀ ਤੀਜੇ ਪਾਤਸ਼ਾਹ ਫੁਰਮਾਉਂਦੇ ਇਹ ਦੋਹਤਾ ਨਹੀਂ ਬਾਣੀ ਦਾ ਬੋਹਿਥਾ ਹੈ। ਜਦੋਂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਦੇ ਹਾਂ ਤਾਂ ਕਰੀਬ ਪੌਣੇ ਸੱਤ ਸੌ ਅੰਗ ਬਾਣੀ ਇਕੱਲੇ ਬਾਣੀ ਕੇ ਬੋਹਿਥ ਨੇ ਹੀ ਰਚੀ। ਸੋ ਇਹ ਗੁਰਤਾ ਗੱਦੀ ਸਿਰਫ ਸੇਵਾ ਕਰਕੇ ਨਹੀਂ ਮਿਲੀ ਬਲਕਿ ਧੁਰ ਦਰਗਾਹੋਂ ਹੀ ਉਹਨਾਂ ਦੇ ਨਾਮ ਲਿਖੀ ਸੀ ਜੋ ਸਮਾਂ ਆਉਣ ਤੇ ਗੁਰੂ ਰਾਮਦਾਸ ਜੀ ਨੇ ਉਹਨਾਂ ਨੂੰ ਦਿੱਤੀ।
ਧ੍ਰਮ ਧੀਰ ਗੁਰਮਤਿ ਗੰਭੀਰ ਪਰਦੁੱਖ ਬਿਸਾਰਣੁ। ਸ਼ਬਦ ਸਾਹੁ ਹਰਿਸਮ ਉਦਾਰੁ ਅਹੰਮੇਵ ਨਿਵਾਰਣੁ।
ਮਹਾਂਦਾਨਿ ਸਤਿਗੁਰ ਗਿਆਨਿ ਮਨਿ ਚਾਉ ਨ ਹੁਟੈ। ਸਤਿਵੰਤੁ ਹਰਿ ਨਾਮੁ ਮੰਤ੍ਰ ਨਵ ਨਿਧਿ ਨ ਨਿਖੁਟੇ।
ਗੁਰ ਰਾਮ ਦਾਸ ਤਨ ਸਰਬ ਮੈ ਸਹਜਿ ਚੰਦੋਆ ਤਾਣਿਅਉ। ਗੁਰ ਅਰਜੁਨ ਕਲ੍ਹਚਰੈ ਤੈ ਰਾਜ ਜੋਗ ਰਸ ਜਾਣਿਅਉ। (ਅੰਗ ੧੪੦੭)
ਬਾਣੀ ਕੇ ਬੋਹਿਥ ਪਾਤਸ਼ਾਹ ਨੇ ਬਿ. ੧੬੬੧ ਭਾਦੋਂ ਸੁਦੀ ਏਕਮ ਨੂੰ ਪੋਥੀ ਪਰਮੇਸਰ ਕੇ ਥਾਨ ਗੁਰੂ ਗ੍ਰੰਥ ਸਾਹਿਬ ਜੀ ਕਾ ਸ੍ਰੀ ਹਰਿਮੰਦਿਰ ਸਾਹਿਬ ਅਮ੍ਰਿਤਸਰ ਵਿਖੇ ਪ੍ਰਕਾਸ਼ ਕੀਤਾ। ਇਥੇ ਹੀ ਪਾਤਸ਼ਾਹ ਜਗਿਆਸੂਆਂ ਨੂੰ ਉਪਦੇਸ਼ ਦਿੰਦੇ ਹੋਏ ਫੁਰਮਾਨ ਕਰਦੇ ਹਨ ਕਿ ਹੇ ਵਾਹਿਗੁਰੂ ਕੋਟਿ ਪਰਾਧ ਹਮਾਰੇ ਖੰਡਹੁ ਅਨਿਕ ਵਿਧੀ ਸਮਝਾਵਹੁ।। ਸਾਡੇ ਪਾਪਾਂ ਦਾ ਨਾਸ਼ ਕਰੋ ਅਤੇ ਅਨੇਕ ਵਿਧੀਆਂ ਨਾਲ ਪ੍ਰਮਾਤਮਾ ਨੂੰ ਸਿਮਰਨ ਕਰਨ ਦੀ ਦਾਤ ਬਖਸ਼ੋ ਹੁਣ ਅਰਾਮ ਨਾਲ ਸੌਂ ਕੇ ਅਮ੍ਰਿਤ ਵੇਲੇ ਉੱਠ ਕੇ ਨਾਮ ਜੱਪਣ ਦੀ ਵਿਧੀ ਤੇ ਹਰੇਕ ਦੂਜਾ ਤੀਜਾ ਆਪੂੰ ਬਣਿਆ ਦੇਹਧਾਰੀ ਗੁਰੂ ਵੀ ਦਸ ਸਕਦਾ ਸੀ। ਖੁਦ ਖੁਦਾ ਪੰਜਵੇਂ ਨਾਨਕ ਨੇ ਪਹਿਲਾਂ ਜਿਕਰ ਕੀਤਾ ਕੇ ਹੇ ਵਾਹਿਗੁਰੂ ਸਾਡੇ ਪਾਪਾਂ ਦਾ ਨਾਸ਼ ਕਰੋ ਹੁਣ ਦੇਹ ਧਾਰੀ ਜੋ ਕੇ ਖੁਦ ਬਲਾਤਕਾਰੀ ਹਨ ਅਨੇਕਾਂ ਪਾਪ ਰੋਜਾਨਾ ਕਰਦੇ ਹਨ ਉਹ ਕਿਥੋਂ ਪਾਪਾਂ ਦਾ ਨਾਸ਼ ਕਰ ਸਕਣਗੇ ਜਾਂ ਪਰਮ ਆਤਮਾ ਅੱਗੇ ਅਰਦਾਸ ਕਰਨਗੇ ਇਹ ਤੇ ਖੁਦ ਖੁਦਾ ਹੀ ਕਰ ਸਕਦਾ ਤੇ ਫਿਰ ਅਨੇਕ ਵਿਧੀਆਂ ਦੁਆਰਾ ਨਾਮ ਜਪਣਾ ਸਮਝਾਉਣਾ ਵੀ ਉਸ ਤੋਂ ਵਧੀਆ ਹੋਰ ਕੌਣ ਸਮਝਾ ਸਕਦਾ ਜਿਸਦੀ ਆਖ਼ਰੀ ਵਿਧੀ ਜੋ ਸਿਰਫ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ ਤੋਂ ਬਗੈਰ ਕੋਈ ਵੀ ਨਹੀਂ ਸਮਝਾ ਸਕਦਾ ਕਿ ਜਦੋਂ ਕਿਤੇ ਸਮਾਂ ਬਣੇ ਸ਼ਹਾਦਤ ਦੇਣੀ ਪੈ ਜਾਵੇ ਜਾਂ ਮੈਦਾਨ ਏ ਜੰਗ ਅੰਦਰ ਜੂਝ ਕੇ ਸ਼ਹੀਦੀ ਦੇਣੀ ਪੈ ਜਾਵੇ ਤਾਂ ਇਹ ਨਾਮ ਜਪਣ ਦੀ ਆਖ਼ਰੀ ਵਿਧੀ ਹੋਵੇਗੀ ਜੋ ਹਰੇਕ ਗੁਰੂ ਆਪਣੇ ਸਿੱਖ ਨੂੰ ਨਹੀਂ ਸਿਖਾ ਸਕਦਾ ਜਿਸ ਵਿਧੀ ਸਚਖੰਡ ਦੇ ਦਰਵਾਜੇ ਦੀ ਆਖ਼ਰੀ ਕੁੰਜੀ ਹੈ। ਕਿਉਂ ਜੋ ਬਹੁਤਾਂਤ ਗੁਰੂ ਸਿਰਫ ਹਕੂਮਤ ਦੇ ਅਧੀਨ ਭਗਤੀ ਮਾਰਗ ਅਪਣਾਉਣ ਨੂੰ ਹੀ ਪ੍ਰਾਥਮਿਕਤਾ ਦੇਂਦੇ ਹਨ।ਸੰਤ ਨੂੰ ਸਿਪਾਹੀ ਸਾਜਣਾ ਖ਼ਾਲਸੇ ਦੇ ਦਸ ਪਾਤਸ਼ਾਹਾਂ ਤੋਂ ਬਗੈਰ ਕਿਸੇ ਵੀ ਧਰਮ ਦੇ ਗੁਰੂ ਦੇ ਹਿਸੇ ਨਹੀਂ ਆਇਆ। ਸਰਕਾਰਾਂ ਦੀਆਂ ਤਨਖਾਹ ਦਾਰ ਫੌਜਾਂ ਜਿਹੜੀਆਂ ਬਹੁਤਾਂਤ ਨੈਤਿਕਤਾ ਤੋਂ ਗਿਰਿਆਂ ਹੁੰਦੀਆਂ ਨੇ ਜੋ ਦਾਅ ਲੱਗੇ ਤੇ ਧੀਆਂ ਭੈਣਾ ਨਾਲ ਜਬਰ ਜ਼ਨਾਹ ਤੇ ਲੁਟ ਪਾਟ ਵੀ ਮਚਾ ਦਿੰਦੀਆਂ ਹਨ। ਅਜਿਹੇ ਸਿਪਾਹੀ ਤਾਂ ਹਰੇਕ ਬਾਦਸ਼ਾਹ, ਸਰਕਾਰ ਆਦਿਕ ਦੇ ਅਮਲੇ ਅੰਦਰ ਮੌਜੂਦ ਹਨ। ਪਰ ਗੁਰੂ ਨਾਨਕ ਦਾ ਸਿਪਾਹੀ ਜੋ ਪਹਿਲੇ ਸੰਤ ਤੇ ਬਾਅਦ ਚ ਤਨਖ਼ਾਹਦਾਰ ਨਾ ਹੋ ਕੇ ਸੇਵਾਦਾਰ ਸਿਪਾਹੀ ਹੈ ਇਹ ਗੁਰੂ ਨਾਨਕ ਦੇ ਪੰਜਵੇਂ ਜਾਮੇ ਨੇ ਸਾਜਣ ਦੀ ਸ਼ੁਰੂਆਤ ਕੀਤੀ ਜਿਸਨੂੰ ਦਸਵੇਂ ਜਾਮੇ ਨੇ ਵਰਦੀਧਾਰੀ ਤੇ ਸ਼ਸ਼ਤਰਧਾਰੀ ਬਣਾ ਕੇ ਅਮ੍ਰਿਤ ਦੀ ਦਾਤ ਦੇ ਕੇ ਅਮਰ ਕਰਕੇ ਦੁਨੀਆਂ ਨੂੰ ਸੰਤ ਵਿਚੋਂ ਸਿਪਾਹੀ ਪੈਦਾ ਕਰਕੇ ਦਿੱਤਾ। ਪਾਤਸ਼ਾਹ ਜੀ ਨੇ ਜਦੋਂ ਸ੍ਰੀ ਅਮ੍ਰਿਤਸਰ ਸਾਹਿਬ ਵਸਾਇਆ ਤਾਂ ਦੂਰੋਂ ਨੇੜਿਓਂ ਸੰਗਤਾਂ ਨੂੰ ਇਥੇ ਆ ਕੇ ਵਸਣ ਦਾ ਉਪਦੇਸ਼ ਕੀਤਾ। ਜਿਥੇ ਬਹੁਤਾਂਤ ਹਿਸਟੋਰੀਅਨ ਇਹ ਗਲ ਤੇ ਜੋਰ ਦਿੰਦੇ ਹਨ ਕਿ ਪਾਤਸ਼ਾਹ ਨੇ ਆਲੇ ਦੁਆਲੇ ਦੇ ਵਪਾਰੀਆਂ ਨੂੰ ਸ੍ਰੀ ਅਮ੍ਰਿਤਸਰ ਸਾਹਿਬ ਆ ਕੇ ਵਸਣ ਲਈ ਪ੍ਰੇਰਿਆ ਉਥੇ ਹੀ ਸਾਡਾ ਮੰਨਣਾ ਹੈ ਕਿ ਪਾਤਸ਼ਾਹ ਨੇ ਇਨ ਗਰੀਬ ਸਿੱਖਨ ਕੋ ਪਾਤਸ਼ਾਹੀ ਉਸੇ ਦਿਨ ਤੋਂ ਬਖਸ਼ ਕੇ ਇਹਨਾਂ ਨੂੰ ਹੀ ਵਪਾਰੀ ਵੀ ਬਣਾਇਆ। ਜਦ ਸੰਗਤਾਂ ਇਥੇ ਆ ਕੇ ਵਸਣ ਲੱਗ ਗਈਆਂ ਤਾਂ ਕਈਆਂ ਨੇ ਆ ਕੇ ਪਾਤਸ਼ਾਹ ਨੂੰ ਕਹਿਣਾ ਪਾਤਸ਼ਾਹ ਗੁਜਰ ਬਸ਼ਰ ਕਰਨ ਹਿਤ ਕੀ ਕੀਤਾ ਜਾਵੇ ਤਾਂ ਜੋ ਅੱਛੀ ਆਮਦਨੀ ਹੋਵੇ ਤੇ ਪਰਿਵਾਰ ਦਾ ਗੁਜਾਰਾ ਵਧੀਆ ਹੋ ਸਕੇ ਪਿਤਾ ਹਜੂਰ ਜਿਹਨਾਂ ਨਾਮ ਜਪਣ ਦੀਆਂ ਅਨੇਕ ਵਿਧੀਆਂ ਵੀ ਸਮਝਾਉਣੀਆਂ ਸਨ ਕੇ ਸਿਰਫ ਹਿਮਾਲਿਆ ਜਾ ਕੇ ਗ੍ਰਹਿਸਤ ਤੋਂ ਮੁਨਕਰ ਹੋ ਪ੍ਰਮਾਤਮਾ ਨਹੀਂ ਮਿਲਣਾ ਬਲਕਿ ਪਰਿਵਾਰ ਵਿਚ ਰਹਿ ਕੇ ਅਨੇਕ ਵਿਧੀਆਂ ਤਹਿਤ ਆਤਮਾ ਦਾ ਪਰਮ ਆਤਮਾ ਸੰਗ ਮੇਲ ਕਰਵਾਇਆ ਜਾ ਸਕਦਾ ਉਸ ਵਿਚੋਂ ਪਹਿਲੀ ਸੀ ਧਰਮ ਦੀ ਸੱਚੀ ਸੁੱਚੀ ਕਿਰਤ ਕਰਦੇ ਉਸ ਪਰਮ ਆਤਮਾ ਦਾ ਚਿੰਤਨ ਕਰਨਾ ਹਜੂਰ ਆਂਹਦੇ ਸਿੱਖੋ ਗੁਜਰ ਬਸ਼ਰ ਹਿਤ ਵਧੀਆ ਉਪਰਾਲਾ ਹੈ ਵਪਾਰੀ ਬਣੋ ਸਿੱਖ ਆਂਹਦੇ ਪਾਤਸ਼ਾਹ ਵਪਾਰੀ ਕਿਵੇਂ ਬਣੀਏ ਆਉਂਦਾ ਈ ਕੁਝ ਨਹੀਂ ਪਾਤਸ਼ਾਹ ਆਂਹਦੇ ਸਿੱਖੋ ਪਿੰਡਾਂ ਦੇ ਜਾਏ ਓ ਮਾਲ ਡੰਗਰ ਨਾਲ ਪੁਰਾਣੀ ਸਾਂਝ ਹੈ ਪਰਖ ਵੀ ਅੱਛੀ ਤੇ ਮੇਲ ਜੋੜ ਹੋ ਜਾਣਾ ਘੋੜਿਆ ਦਾ ਵਪਾਰ ਕਰੋ ਭਾਈ ਗੁਰਦਾਸ ਜੀ ਤੇ ਬਾਬਾ ਬੁੱਢਾ ਜੀ ਜਿਹੇ ਸੂਝਵਾਨ ਸਿੱਖ ਬੋਲੇ ਕਿਉਂ ਜੁ ਗੁਰੂ ਕੇ ਸਿੱਖ ਗੁਰੂ ਦੇ ਕਰੀਬ ਤੇ ਗੁਰੂ ਦਾ ਇਹਨਾਂ ਦੇ ਮਨਾ ਅੰਦਰ ਵਾਸਾ ਤਾਂ ਇਹਨਾਂ ਕੋਲੋਂ ਬੁਲਵਾਇਆ ਕਿਉਂਕਿ ਅਜਿਹਾ ਪ੍ਰਸ਼ਨ ਹਰੇਕ ਆਮ ਸਿੱਖ ਦੇ ਅੰਦਰ ਆਉਣਾ ਸੁਭਾਵਿਕ ਪਰ ਗੁਰੂ ਅੱਗੇ ਸਵਾਲ ਕੌਣ ਰੱਖੇ? ਤੇ ਮਾਤੜ ਸਿੱਖ ਨਾ ਵਪਾਰ ਕੀਤਾ ਨਾ ਵਪਾਰ ਦਾ ਪਤਾ ਰਿਸਕ ਕਿਥੋਂ ਲੈਣ ਸਵਾਲਾਂ ਨੇ ਘੇਰਾ ਪਾਇਆ ਘਟ ਘਟ ਕੇ ਅੰਤਰ ਕੀ ਜਾਨਤ ਪੂਰਾ ਗੁਰੂ ਭਾਈ ਗੁਰਦਾਸ, ਬਾਬਾ ਬੁੱਢਾ ਜੀ ਜਿਹੇ ਸਿੱਖਾਂ ਅੰਦਰੋਂ ਆਪ ਹੀ ਗਰੀਬ ਸਿੱਖਨ ਕਾ ਸਵਾਲ ਲੈ ਕੇ ਬੋਲਿਆ ਪਾਤਸ਼ਾਹ ਸਾਡੇ ਘੋੜੇ ਔਰ ਭਾਰਤ ਦੇ ਬਾਕੀ ਪ੍ਰਾਂਤਾ ਦੇ ਘੋੜਿਆ ਅੰਦਰ ਬਹੁਤਾ ਫਰਕ ਤਾਂ ਹੈ ਨਹੀਂ ਵਪਾਰ ਕਰਨ ਲੱਗੇ ਤਾਂ ਸਾਡੇ ਘੋੜੇ ਕੌਣ ਖ਼ਰੀਦੇਗਾ? ਘਾਟੇ ਦਾ ਸੌਦਾ ਜਾਪਦਾ। ਹਜੂਰ ਦੂਰ ਦਰਸ਼ੀ ਸੋਚ ਪਹਿਲੇ ਨਾਨਕ ਨੇ ਜੋ ਬਾਬਰ ਨੂੰ ਵੰਗਾਰਿਆ ਸੀ ਤੇ ੧੦ਵੇਂ ਜਾਮੇ ਚ ਜਾ ਕੇ ਉਸੇ ਮੁਗਲ ਹਕੂਮਤ ਬਾਬਰ ਦੇ ਸਪੇ ਸਿਰਾਹ ਔਰੰਗਜ਼ੇਬ (ਤੇ ਪਹਾੜੀ ਰਾਜਿਆਂ)ਦੀਆਂ ਫੌਜਾਂ ਦਾ ਮੁਕਾਬਲਾ ਇੰਨ ਗਰੀਬ ਸਿੱਖਨ ਕੋਲੋ ਕਰਵਾ ਕੇ ਬਾਦਸ਼ਾਹ ਬਣਾਉਣਾ ਸੀ। ਉਹਨਾਂ ਨੂੰ ਅੱਛੇ ਘੋੜ ਸਵਾਰ ਤੇ ਜੰਗਜੂ ਬਣਾਉਣ ਲਈ ਪਾਤਸ਼ਾਹ ਕਹਿੰਦੇ ਵਪਾਰੀ ਆਪਣੇ ਘੋੜਿਆਂ ਦੇ ਨਹੀਂ ਘੋੜੇ ਅਰਬ ਤੋਂ ਲਿਆ ਕੇ ਭਾਰਤ ਵਰਸ਼ ਨੂੰ ਵੇਚੋ। ਸਿਖਾਂ ਹਜੂਰ ਦੇ ਚਰਨਾਂ ਪੁਰ ਨਮਸ਼ਕਾਰ ਕਰਕੇ ਸਫਰ ਦੌਰਾਨ ਉਹੀ ਅਨਿਕ ਵਿਧੀ ਦੀ ਇਕ ਵਿਧੀ ਤਹਿਤ ਪ੍ਰਮਾਤਮਾ ਦਾ ਸਿਮਰਨ ਕਰਦੇ ਕਿ ਜਦ ਕਿਰਤ ਨੂੰ ਜਾਓ ਤਾਂ ਸਵਾਸ ਗਰਾਸ ਪ੍ਰਮਾਤਮਾ ਦਾ ਨਾਮ ਧਿਆਉਣਾ ਪਰਮ-ਆਤਮਾ ਇਸ ਆਤਮਾ ਨਾਲ ਮਿਲ ਜਾਵੇਗੀ ਤਾਂ ਕਰਮ ਵੀ ਸਫਲਾ ਹੋ ਜਾਵੇਗਾ ਤੇ ਵਪਾਰ(ਕਿਰਤ) ਨੂੰ ਭਾਗ ਲੱਗਣਗੇ। ਨਾਮ ਅਭਿਆਸ ਕਰਦੇ ਸਿੱਖ ਅਰਬ ਪਹੁੰਚਦੇ ਜਾ ਕੇ ਘੋੜੇ ਖ਼ਰੀਦਦੇ ਤੇ ਉਥੋਂ ਲੈ ਕੇ ਆਉਣ ਵੇਲੇ ਇਤਨੇ ਲੰਮੇ ਰਸਤੇ ਵਿਚ ਘੋੜ ਸਵਾਰੀ ਕਰਕੇ ਅੱਛੇ ਘੋੜ ਸਵਾਰ ਬਣ ਗਏ ਇਕੋ ਕਾਰਜ ਕਰਦੇ ਕਰਦੇ ਉਹਨਾਂ ਦਾ ਤੇ ਘੋੜਿਆਂ ਦਾ ਐਸਾ ਨਾਤਾ ਜੁੜਿਆ ਕਿ ਘੋੜਾ ਸਿਖ ਦੀ ਧੜਕਨ ਤੋਂ ਹੀ ਪਛਾਨਣ ਲਗ ਗਿਆ ਕਿ ਕਿਸ ਤਰਾਂ ਸਫ਼ਰ ਅਗਾਂਹ ਵਧਾਉਣਾ। ਜਿਹਨਾਂ ਕਦੇ ਕਰਦ ਵੀ ਨਹੀਂ ਸੀ ਪਕੜੀ ਉਹ ਹੁਣ ਆਪਣੇ ਕੀਮਤੀ ਮਾਲ ਦੀ ਰਾਖੀ ਹਿਤ ਨਾਲ ਤਲਵਾਰਾਂ ਢਾਲਾਂ ਲੈ ਕੇ ਜਾਣ ਲੱਗੇ ਕਿਉਂ ਜੁ ਹੁਣ ਕੀਮਤੀ ਘੋੜੇ ਲੈ ਕੇ ਜਦੋਂ ਸਿੱਖਾਂ ਆਉਣਾ ਤਾਂ ਰਸਤੇ ਚ ਚੋਰ ਡਾਕੂਆਂ ਕੋਸ਼ਿਸ ਕਰਨੀ ਕਿ ਇਹਨਾਂ ਕੋਲੋ ਕੀਮਤੀ ਘੋੜੇ ਖੋਹ ਲਏ ਜਾਣ। ਉਹਨਾਂ ਦਾ ਮੁਕਾਬਲਾ ਕਰਨ ਹਿਤ ਸ਼ਸ਼ਤਰ ਜਰੂਰੀ ਨੇ ਤਲਵਾਰਾਂ ਢਾਲਾਂ ਨਾਲ ਚੋਰ ਡਾਕੂਆਂ ਦਾ ਮੁਕਾਬਲਾ ਕਰਨਾ ਜਿਸਦੇ ਫਲਸਰੂਪ ਸਿੱਖ ਹੁਣ ਸਿਪਾਹੀ ਬਣਨ ਵਲ ਵਧ ਰਹੇ ਸਨ। ਅਜਿਹੇ ਦਾਅ ਪੇਚ ਲੜਾਈ ਦੇ ਸਿੱਖ ਗਏ ਕਿ ਸਿੱਖ ਜਿਹੜਾ ਜਾਂਦੇ ਵਕਤ ਅਨਿਕ ਵਿਧੀ ਸਮਝਦਾ ਹੋਇਆ ਸਿਮਰਨ ਅਭਿਆਸ ਕਰਦਾ ਹੋਇਆ ਸੰਤ ਬਿਰਤੀ ਸਫਰ ਤੈਅ ਕਰਦਾ ਜਾਂਦਾ ਸੀ ਉਹੀ ਸਿੱਖ ਆਉਂਦੇ ਵਕਤ ਅਨਿਕ ਵਿਧੀ ਤਹਿਤ ਸਿਪਾਹੀ ਬਣਕੇ ਨਾਮ ਸਿਮਰਨ ਕਰਦਾ ਸੂਰਮੇ ਰੂਪ ਤੇਗ਼ ਵਾਹੁੰਦਾ ਵਾਪਿਸ ਪਾਤਸ਼ਾਹ ਦੇ ਚਰਨਾਂ ਪੁਰ ਆ ਕੇ ਨਮਸ਼ਕਾਰ ਕਰਦਾ ਸੀ। ਇਸ ਤਰਾਂ ਸਿੱਖ ਸੰਤ ਤੇ ਸਿਪਾਹੀ ਦਾ ਸੁਮੇਲ ਪੰਜਵੇਂ ਨਾਨਕ ਗੁਰੂ ਅਰਜੁਨ ਦੇਵ ਜੀ ਨੇ ਆਰੰਭਿਆ ਜੋ ਕਿ ਮੌਕੇ ਦੀ ਹਕੂਮਤ ਨੂੰ ਜਦ ਪਤਾ ਚੱਲਿਆ ਉਸ ਵੇਲੇ ਤੱਕ ਹਜੂਰ ਨੇ ਸਿੱਖਾਂ ਨੂੰ ਐਸ ਕਾਬਿਲ ਕਰ ਦਿੱਤਾ ਸੀ ਕਿ ਛਠਮ ਪੀਰ ਜਦ ਗੁਰਗੱਦੀ ਨਸ਼ੀਨ ਹੋਏ ਤਾਂ ਆਉਂਦੇ ਹੀ ਉਹਨਾਂ ਨੇ ਇਹਨਾਂ ਨੂੰ ਇਕੱਤਰ ਕਰਕੇ ਇਕ ਪੂਰਨ ਤਿਆਰ ਬਰ ਤਿਆਰ ਫੌਜ ਖੜੀ ਕਰ ਦਿੱਤੀ ਜਿਸ ਫੌਜ ਨੇ ਛਠਮ ਪੀਰ ਦੀ ਅਗਵਾਈ ਵਿਚ ਚਾਰ ਜੰਗਾਂ ਲੜ ਕੇ ਜਿੱਤ ਪ੍ਰਾਪਤ ਕੀਤੀ। ਹੁਣ ਜਿਹੜੇ ਇਤਿਹਾਸਕਾਰ ਪੰਚਮ ਪਾਤਸ਼ਾਹ ਦੀ ਸ਼ਹਾਦਤ ਨੂੰ ਸਿਰਫ ਚੰਦੂ ਦੇ ਰਿਸ਼ਤੇ ਵਾਲੀ ਕਹਾਣੀ ਨਾਲ ਜੋੜ ਕੇ ਸੀਮਤ ਕਰ ਦਿੰਦੇ ਹਨ ਉਹਨਾਂ ਤੋਂ ਜਿਆਦਾ ਮੂਰਖ ਕੋਈ ਨਹੀਂ ਹਕੂਮਤ ਇਹ ਜਾਣ ਗਈ ਸੀ ਕਿ ਪੰਚਮ ਪਾਤਸ਼ਾਹ ਨੇ ਉਹਨਾਂ ਦੇ ਸਾਹਮਣੇ ਸਿੱਖਾਂ ਨੂੰ ਸੰਤ ਤੋਂ ਸਿਪਾਹੀ ਸਾਜ ਲਿਆ ਤੇ ਉਹ ਕੁਝ ਵੀ ਨਹੀਂ ਕਰ ਸਕੇ? ਪਰ ਇਥੇ ਇਕ ਗੱਲ ਇਹ ਵੀ ਦੱਸਣਯੋਗ ਹੈ ਕਿ ਉਸ ਹਕੂਮਤ ਕੋਲ ਇਤਨੀ ਤਾਕਤ ਨਹੀਂ ਸੀ ਕਿ ਉਹ ਪੰਚਮ ਪਾਤਸ਼ਾਹ ਨੂੰ ਸ਼ਹੀਦ ਕਰ ਸਕੇ। ਇਥੇ ਵੀ ਤੇਰਾ ਭਾਣਾ ਮੀਠਾ ਦਾ ਭਾਵ ਸੀ ਕਿ ਪਾਤਸ਼ਾਹ ਨੇ ਜਿਹਨਾਂ ਨੂੰ ਸਿਪਾਹੀ ਬਣਾਇਆ ਸੀ ਉਹਨਾਂ ਅੰਦਰਲੀ ਜੋਸ਼ ਦੀ ਅੱਗ ਨੂੰ ਬਾਲਣ ਹਿਤ ੧੬੬੩ ਬਿ. ੩੦ ਮਈ ੧੬੦੬ ਈ. ਨੂੰ ਲਾਹੌਰ ਵਿਖੇ ਸ਼ਹਾਦਤ ਦੇ ਕੇ ਉਹਨਾਂ ਨੂੰ ਆਖ਼ਰੀ ਵਿਧੀ ਨਾਮ ਸਿਮਰਨ ਦੀ ਸਮਝਾਉਣੀ ਸੀ ਤੇ ਹਰੇਕ ਹਾਲਤ ਵਿਚ ਭਾਣੇ ਅੰਦਰ ਰਹਿਣ ਦਾ ਸੰਕਲਪ ਦ੍ਰਿੜ ਕਰਵਾਉਣਾ ਸੀ ਤੇ ਦੂਸਰਾ ਸੰਤ ਵਿਚੋਂ ਸਿਪਾਹੀ ਕੱਢਣ ਲਈ ਉਹਨਾਂ ਅੰਦਰ ਜਵਾਲਾ ਦਾ ਪ੍ਰਕਾਸ਼ ਕਰਨਾ ਸੀ ਜੋ ਕਿ ਤੱਤੀ ਤਵੀ ਹੇਠਲੀ ਅੱਗ ਬਲਣ ਨਾਲ ਹੋਇਆ। ਛੇਵੇਂ ਪਾਤਸ਼ਾਹ ਦਾ ਜਹਾਂਗੀਰ ਨੂੰ ਨਿਆਏ ਪਸੰਦ ਆਖਣਾ ਇਸ ਗੱਲ ਦੀ ਗਵਾਹੀ ਹੈ ਕਿ ਪੰਚਮ ਪਾਤਸ਼ਾਹ ਨੇ ਆਪਣੀ ਸ਼ਹਾਦਤ ਸਿੱਖਾਂ ਨੂੰ ਭਾਣਾ ਮੰਨਣ ਦਾ ਉਪਦੇਸ਼ ਸਮਝਣ ਲਈ ਦਿੱਤੀ ਸੀ। ਤੇ ਦੂਸਰਾ ਇਹ ਕਿ ਸ਼ਹਾਦਤ ਸ਼ਬਦ ਜੋ ਕਿ ਸਿਰਫ ਡਿਕਸ਼ਨਰੀ ਦਾ ਸ਼ਿੰਗਾਰ ਸੀ ਉਸ ਸ਼ਬਦ ਨੂੰ ਕਮਾ ਕੇ ਅਮਲੀ ਰੂਪ ਵੀ ਪੰਚਮ ਪਿਤਾ ਜੀ ਨੇ ਦਿੱਤਾ ਜਿਸ ਤੋਂ ਬਾਅਦ ਵਿਚ ਸ਼ਹੀਦੀ ਸ਼ਬਦ ਹੋਂਦ ਵਿਚ ਆਇਆ ਇਸ ਵਿਚ ਕੋਈ ਅਤਕਥਿਨੀ ਨਹੀਂ ਹੋਵੇਗੀ ਕਿ ਗੁਰੂ ਅਰਜੁਨ ਦੇਵ ਜੀ ਨੇ ਹੀ ਸ਼ਹਾਦਤ ਸ਼ਬਦ ਨੂੰ ਜਨਮਿਆ ਹੈ। ਇਸ ਤੋਂ ਪਹਿਲ ਕੋਈ ਵੀ ਸ਼ਹਾਦਤ ਦੇਣ ਵਾਲਾ ਦੁਨੀਆ ਪਰ ਨਹੀਂ ਹੋਇਆ।
ਸੁਰਜੀਤ ਸਿੰਘ ਜਰਮਨੀ (ਡਾ..)
About the author

Dr. Surjit Singh Germany - Scholar, Author, and Political Commentator
Dr. Surjit Singh is a distinguished scholar and prolific author known for his deep analysis and writings on Punjab's rich history, culture, and contemporary socio-political issues. A prominent voice in the study of Punjab (India), he has made significant contributions to understanding the region's complex dynamics in the 20th century and beyond.
Dr. Singh is the author of two critically acclaimed books: Moosewala Kaun and Panjabnama 20th Century. His work often explores the intersection of Punjab’s evolving identity, political movements, and the legacy of its cultural and religious traditions. He is especially recognized for his thorough research on Sikh history and the socio-political upheavals that have shaped the region’s modern identity.
His passion for exploring the challenges and triumphs of Punjab is evident in his ongoing writings, which touch on issues ranging from Panthak (Sikh religious) ideologies to the complexities of regional politics. As a voice that bridges historical context with present-day concerns, Dr. Surjit Singh continues to engage readers, scholars, and political analysts with his insightful perspectives on Punjab's journey in the modern world.
Through his work, Dr. Singh remains dedicated to shedding light on the past while providing a roadmap for understanding the region’s future trajectory in the global political and cultural arena